ਡਾਇਬਟੀਜ਼ ਦਾ ਮਤਲਬ ਹੈ ਤੁਹਾਡੇ ਲਹੂ ਵਿਚ ਬਹੁਤ ਜਿਆਦਾ ਸ਼ੂਗਰ ਹੋਣਾ। ਉੱਚ ਬਲਡ ਸ਼ੂਗਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਹਾਡਾ ਸ਼ਰੀਰ ਇੰਸੁਲਿਨ ਨਾਮਕ ਹਾਰਮੋਨ ਜਾਂ ਇਕ ਰਸਾਯਨ ਭਰਪੂਰ ਮਾਤਰਾ ਵਿਚ ਨਹੀਂ ਬਣਾਉਂਦਾ।

ਤੁਹਾਡਾ ਸ਼ਰੀਰ ਤੁਹਾਡੇ ਦੁਆਰਾ ਖਾਦੇ ਜਿਆਦਾਤਰ ਭੋਜਨ ਨੂੰ ਗਲੂਕੋਜ਼ ਨਾਮਕ ਸ਼ੂਗਰ ਦੀ ਇਕ ਕਿਸਮ ਵਿਚ ਬਦਲ ਦਿੰਦਾ ਹੈ।

ਇਹ ਸ਼ੂਗਰ ਤੁਹਾਡੇ ਲਹੂ ਰਾਹੀਂ ਤੁਹਾਡੇ ਸ਼ਰੀਰ ਦੀ ਸਾਰੀਆਂ ਕੋਸ਼ਿਕਾਵਾਂ ਵਿਚ ਜਾਂਦੀ ਹੈ। ਤੁਹਾਨੂੰ ਊਰਜਾ ਦੇਣ ਲਈ ਤੁਹਾਡੇ ਸ਼ਰੀਰ ਦੀ ਕੋਸ਼ਿਕਾਵਾਂ ਨੂੰ ਸ਼ੂਗਰ ਦੀ ਲੋੜ ਪੈਂਦੀ ਹੈ।

ਇੰਸੁਲਿਨ ਸ਼ੂਗਰ ਨੂੰ ਤੁਹਾਡੇ ਲਹੂ ਤੋਂ ਕੋਸ਼ਿਕਾਵਾਂ ਵਿਚ ਜਾਣ ਲਈ ਮਦਦ ਕਰਦਾ ਹੈ। ਇੰਸੁਲਿਨ ਦੇ ਬਿਨਾ, ਤੁਹਾਡੀ ਕੋਸ਼ਿਕਾਵਾਂ ਨੂੰ ਤੁਹਾਨੂੰ ਊਰਜਾਵਾਨ ਰੱਖਣ ਲਈ ਲੋੜੀਂਦੀ ਸ਼ੂਗਰ ਨਹੀਂ ਮਿਲ ਸਕਦੀ।

ਤੁਹਾਡੇ ਲਹੂ ਤੋਂ ਤੁਹਾਡੇ ਸ਼ਰੀਰ ਦੀ ਕੋਸ਼ਿਕਾਵਾਂ ਵੱਲ ਸ਼ੂਗਰ ਲੈ ਜਾ ਕੇ, ਇੰਸੁਲਿਨ ਤੁਹਾਡੇ ਬਲਡ ਸ਼ੂਗਰ ਲੈਵਲ ਨੂੰ ਸਧਾਰਣ (ਨਾ ਤਾਂ ਜਿਆਦਾ ਵੱਧ; ਨਾ ਹੀ ਜਿਆਦਾ ਘੱਟ) ਰਖਦਾ ਹੈ।

ਜਦੋਂ ਉੱਚ ਬਲਡ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਤੁਹਾਡੇ ਕੋਲ ਭਰਪੂਰ ਇੰਸੁਲਿਨ ਨਹੀਂ ਹੁੰਦਾ ਤਾਂ ਤੁਹਾਨੂੰ ਡਾਇਬਟੀਜ਼ ਹੋ ਜਾਂਦੀ ਹੈ।

ਉੱਚ ਬਲਡ ਸ਼ੂਗਰ ਲੈਵਲ ਗੰਭੀਰ ਸਿਹਤ ਸਮੱਸਿਆਵਾਂ ਲਿਆ ਸਕਦਾ ਹੈ।

ਡਾਇਬਟੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਕਰਨਾ ਵੀ ਚਾਹੀਦਾ ਹੈ।

 

ਤੁਹਾਡਾ ਸ਼ਰੀਰ ਕਦੇ ਵੀ ਇੰਸੁਲਿਨ ਨਹੀਂ ਬਣਾਉਂਦਾ

ਤੁਹਾਡਾ ਸ਼ਰੀਰ ਭਰਪੂਰ ਇੰਸੁਲਿਨ ਨਹੀਂ ਬਣਾਉਂਦਾ, ਜਾਂ ਅਜਿਹਾ ਇੰਸੁਲਿਨ ਬਣਾਉਂਦਾ ਹੈ ਜੋ ਸ਼ਰੀਰ ਵਿਚ ਸਹੀ ਢੰਗ ਨਾਲ ਕੰਮ ਨਹੀਂ ਕਰਦਾ।

ਤੁਹਾਡਾ ਬਲਡ ਸ਼ੂਗਰ ਲੈਵਲ ਵੱਧ ਰਹਿੰਦਾ ਹੈ, ਤੁਹਾਡੇ ਲਹੂ ਤੋਂ ਤੁਹਾਡੀ ਕੋਸ਼ਿਕਾਵਾਂ ਵੱਲ ਸ਼ੂਗਰ ਲੈ ਜਾਣ ਲਈ ਭਰਪੂਰ ਇੰਸੁਲਿਨ ਨਹੀਂ ਹੁੰਦਾ।

 

ਟਾਈਪ 2 ਡਾਇਬਟੀਜ਼ ਵਿਚ ਸ਼ਰੀਰ ਕੁਝ ਇੰਸੁਲਿਨ ਬਣਾ ਸਕਦਾ ਹੈ ਪਰ ਉਹ ਭਰਪੂਰ ਨਹੀਂ ਹੁੰਦਾ।

ਜਾਂ ਸ਼ਰੀਰ ਦੁਆਰ ਬਣਾਇਆ ਇੰਸੁਲਿਨ ਸਹੀ ਢੰਗ ਨਾਲ ਕੰਮ ਨਹੀਂ ਕਰਦਾ

ਟਾਈਪ 2 ਡਾਇਬਟੀਜ਼ ਅਕਸਰ ਬਾਲਗਾਂ ਵਿਚ ਸ਼ੁਰੂ ਹੁੰਦੀ ਹੈ, ਪਰ ਇਹ ਬੱਚਿਆਂ ਵਿਚ ਵੀ ਮਿਲ ਸਕਦੀ ਹੈ।

ਇਹ ਵੱਧ ਭਾਰ ਵਾਲੇ ਲੋਕਾਂ ਵਿਚ ਜਾਂ ਉਨ੍ਹਾਂ ਵਿਚ ਜਿਨ੍ਹਾਂ ਦੇ ਪਰਵਾਰਾਂ ਵਿਚ ਕਿਸੇ ਨੂੰ ਡਾਇਬਟੀਜ਼ ਹੁੰਦੀ ਹੈ, ਆਮ ਤੌਰ ਤੇ ਹੁੰਦੀ ਹੈ।