New to Insulin Punjabi – ਮੈਨੂੰ ਇੰਸੁਲਿਨ ਦੀ ਲੋੜ ਕਿਉਂ ਹੈ?

ਇਹ ਲਹੂ ਵਿਚ ਗਲੂਕੋਜ਼ ਦੇ ਲੈਵਲ ਨੂੰ ਨਿਅੰਤਰਿਤ ਕਰਨ ਲਈ ਪੈਨਕ੍ਰਿਆਜ਼ ਦੁਆਰਾ ਬਣਾਇਆ ਗਿਆ ਇਕ ਹਾਰਮੋਨ ਹੈ। ਇੰਸੁਲਿਨ ਦੀ ਗੈਰਹਾਜ਼ਰੀ ਵਿਚ ਸਾਡੇ ਸ਼ਰੀਰ ਦੀਆਂ ਕੋਸ਼ਿਕਾਵਾਂ ਗਲੂਕੋਜ਼ ਦਾ ਇਕ ਊਰਜਾ ਸਰੋਤ ਦੇ ਰੂਪ ਵਿਚ ਇਸਤੇਮਾਲ ਨਹੀਂ ਕਰ ਪਾਉਣਗੀਆਂ। ਜਦੋਂ ਤੁਹਾਨੂੰ ਡਾਇਬਟੀਜ਼ ਹੁੰਦੀ ਹੈ, ਤਾਂ ਤੁਹਾਡਾ ਸ਼ਰੀਰ ਇੰਸੁਲਿਨ ਨਹੀਂ ਬਣਾਉਂਦਾ ਜਾਂ ਤੁਸੀ ਜੋ ਇੰਸੁਲਿਨ ਬਣਾਉਂਦੇ ਹੋ ਉਹ ਸਹੀ ਕੰਮ ਨਹੀਂ ਕਰਦਾ। ਇਸ ਤਰ੍ਹਾਂ, ਤੁਹਾਨੂੰ ਬਾਹਰੀ ਇੰਸੁਲਿਨ ਦੀ ਲੋੜ ਪੈਂਦੀ ਹੈ। ਤੁਸੀ ਇੰਜੈਕਸ਼ਨ ਰਾਹੀਂ ਲੋੜ ਮੁਤਾਬਕ ਇੰਸੁਲਿਨ ਇਕ ਇੰਸੁਲਿਨ ਪੈਨ, ਇਕ ਸਿਰਿੰਜ, ਜਾਂ ਇੰਸੁਲਿਨ ਪੰਪ ਦੁਆਰਾ ਲੈ ਸਕਦੇ ਹੋ। ਲੀਤਾ ਗਿਆ ਇੰਸੁਲਿਨ ਹੇਠਲੇ ਕੰਮ ਕਰੇਗਾ: ਤੁਹਾਡਾ ਸ਼ੂਗਰ ਲੈਵਲ ਨਿਅੰਤਰਿਤ ਕਰਨ ਵਿਚ ਤੁਹਾਡੀ ਮਦਦ ਤੁਹਾਨੂੰ ਊਰਜਾ ਦੇਣਾ ਸਿਹਤਮੰਦ ਰਹਿਣ ਵਿਚ ਤੁਹਾਡੀ ਮਦਦ

New to Insulin Punjabi – ਸ਼ਰੀਰ ਵਿਚ ਇੰਸੁਲਿਨ ਦਾ ਸਤਰਾਵ

ਫਾਸਟਿੰਗ ਅਵਸਥਾ ਦੌਰਾਨ ਸਤਰਾਵਿਤ ਹੋਣ ਵਾਲੇ ਇੰਸੁਲਿਨ ਨੂੰ ਬੇਸਲ ਇੰਸੁਲਿਨ ਕਿਹਾ ਜਾਂਦਾ ਹੈ। ਇੰਸੁਲਿਨ ਦਾ ਸਤਰਾਵ ਭੋਜਨ ਕਰਨ ਤੋਂ ਬਾਅਦ ਵਧੇ ਹੋਏ ਬਲਡ ਗਲੂਕੋਜ਼ ਲੈਵਲ ਦੀ ਪ੍ਰਤਿਕ੍ਰਿਆ ਨਾਲ ਵਧਦਾ ਹੈ। ਡਾਇਬਟੀਜ਼ ਵਿਚ ਇਹ ਪ੍ਰਕ੍ਰਿਆ ਪ੍ਰਭਾਵਿਤ ਹੋ ਜਾਂਦੀ ਹੈ ਜਿਸ ਕਰਕੇ ਬਾਹਰੋਂ ਇੰਸੁਲਿਨ ਇੰਜੈਕਸ਼ਨ ਦੇਣ ਦੀ ਲੋੜ ਪੈਂਦੀ ਹੈ।