GDM Punjabi – ਗੈਸਟੇਸ਼ਨਲ ਡਾਇਬਟੀਜ਼ ਕੀ ਹੈ?

  • ਗਰਭ ਅਵਸਥਾ ਦੇ ਦੌਰਾਨ ਹੋਣ ਵਾਲੀ ਡਾਇਬਟੀਜ਼ ਨੁੰ ਹੀ ਗੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਨ।
  • ਇਹ ਇਸ ਕਰਕੇ ਹੁੰਦੀ ਹੈ ਕਿਉਂਕਿ ਤੁਹਾਡਾ ਸਰੀਰ ਗਰਭ ਅਵਸਥਾ ਦੇ ਦੌਰਾਨ ਵਧੀ ਹੋਈ ਜ਼ਰੂਰੀ ਮਾਤਰਾ ਜ਼ਿਨੀਂ ਇੰਸੁਲੀਨ (ਖੂਨ ਵਿੱਚ ਗੁਲੁਕੋਜ਼ ਦੀ ਮਾਤਰਾ ਨੂੰ ਕੰਟਰੋਲ ਕਰਨ ਵਾਲਾ ਇਕ ਹਾਰਮੋਨ) ਪੈਦਾ ਨਹੀਂ ਕਰ ਪਾਉਂਦਾ। ਜਿਸ ਦਾ ਨਤੀਜਾ ਖੂਨ ਵਿੱਚ ਗੁਲੂਕੋਜ਼ ਦਾ ਲੈਵਲ ਵਧਣਾ ਹੁੰਦਾ ਹੈ।
  • ਗੈਸਟੇਸ਼ਨਲ ਡਾਇਬਟੀਜ਼ ਆਮ ਤੌਰ ਤੇ ਗਰਭ ਅਵਸਥਾ ਦੇ ਮੱਧ ਵਿੱਚ ਜਾਂ ਆਖਰੀ ਅਵਸਥਾ ਵਿੱਚ ਹੁੰਦੀ ਹੈ।

GDM Punjabi – ਗੈਸਟੇਸ਼ਨਲ ਡਾਇਬਟੀਜ਼ ਕਿੰਨੀ ਆਮ ਹੈ?

  • ਗੈਸਟੇਸ਼ਨਲ ਡਾਇਬਟੀਜ਼ ਬਹੁਤ ਆਮ ਹੈ।
  • ਇਹ ਗਰਭ ਅਵਸਥਾ ਵੇਲੇ 100 ਵਿਚੋਂ 18 ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ।

GDM Punjabi – ਭਾਰ ਵਿੱਚ ਵਾਧਾ

  • ਚੰਗੀ ਨਿਯਮਿਤ ਬਲਡ ਸ਼ੁਗਰ ਦੇ ਨਾਲ ਭਾਰ, ਤੁਹਾਡਾ ਭਾਰ ਅਤੇ ਗਰਭ ਅਵਸਥਾ ਵੇਲੇ ਵਧਿਆ ਭਾਰ ਤੁਹਾਡੇ ਭਰੂਣ ਦੇ ਭਾਰ ਵਧਣ ਉੱਤੇ ਵੱਡਾ ਪ੍ਰਭਾਵ ਪਾਉਂਦਾ ਹੈ।
  • ਜਿੰਨਾਂ ਵੱਧ ਤੁਹਾਡਾ ਬੀ ਐਮ ਆਈ (BMI) ਹੈ ਅਤੇ ਜਿੰਨਾਂ ਵੱਧ ਭਾਰ ਤੁਸੀਂ ਗਰਭ ਅਵਸਥਾ ਵੇਲੇ ਪ੍ਰਾਪਤ ਕਰਦੇ ਹੋ ਉਨਾ ਹੀ ਵੱਧ ਭਾਰ ਤੁਹਾਡੇ ਭਰੂਣ ਦਾ ਵਧੇਗਾ। ਇਸ ਲਈ ਇਹ ਇਕ ਖਤਰਾ ਹੈ ਕਿ ਜਨਮ ਤੋਂ ਪਹਿਲਾਂ ਹੀ ਭਰੂਣ ਦਾ ਭਾਰ ਜ਼ਿਆਦਾ ਹੋਵੇਗਾ।
  • ਗਰਭ ਅਵਸਥਾ ਦੇ ਪਹਿਲੇ ਹਿੱਸੇ ਵਿੱਚ ਘੱਟ ਭਾਰ ਦਾ ਟੀਚਾ ਇਕ ਚੰਗਾ ਵਿਚਾਰ ਹੈ ਤਾਕਿ ਗਰਭ ਅਵਸਥਾ ਦੇ ਦੂਜੇ ਹਿੱਸੇ ਵਿੱਚ ਚੰਗਾ ਭਾਰ ਵਧਣ ਦੀ ਥਾਂ ਰਹੇ।